ਸਪਰਿੰਗ ਡੇਲ ਸੀਨੀਅਰ ਸਕੂਲ ਨੇ ਆਪਣੇ 20 ਹੋਣਹਾਰ ਵਿਦਿਆਰਥੀਆਂ ਦੇ ਸਮੂਹ ਵਲੋਂ ਦੁਬਈ ਐਕਸਪੋ 2022 ਦਾ ਹਿੱਸਾ ਬਣਨ ਲਈ ਦੁਬਈ ਦੀ ਯਾਤਰਾ ਨੂੰ ਸਪਾਂਸਰ ਕਰਨ ਦੇ ਐਲਾਨ ਨਾਲ ਆਪਣੇ ਵਿਦਿਆਰਥੀਆਂ ਵਿਚ ਉਤਸ਼ਾਹ ਦੀ ਲਹਿਰ ਪੈਦਾ ਕਰ ਦਿੱਤੀ | ਇਹ ਯਾਤਰਾ ਸਕੂਲ ਦੀ 40ਵੀਂ ਵਰ੍ਹੇਗੰਢ ਦੇ ਪੂਰਾ ਸਾਲ ਚੱਲਣ ਵਾਲੇ ਜਸ਼ਨ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਇਕ ਹਿੱਸਾ ਸੀ | ਇਸ ਦਾ ਮੰਤਵ ਵਿਦਿਆਰਥੀਆਂ ਦੀ ਅਕਾਦਮਿਕ ਉੱਤਮਤਾ ਦੀ ਪ੍ਰਸ਼ੰਸਾ ਕਰਨ ਅਤੇ ਉਨ੍ਹਾਂ ਨੂੰ ਇਕ ਵਧੀਆ ਸਿੱਖਣ ਦੇ ਤਜ਼ਰਬੇ ਦੇਣ ਦਾ ਇਕ ਯਤਨ ਸੀ | ਸਕੂਲ ਦੁਆਰਾ ਕੀਤੇ ਗਏ ਅਜਿਹੇ ਅਨੁਭਵ ਆਧਾਰਿਤ ਸਿੱਖਣ ਦੇ ਪ੍ਰੋਗਰਾਮ ਸਪਰਿੰਗ ਡੇਲੀਅਨਜ਼ ਲਈ ਹਮੇਸ਼ਾ ਮਹੱਤਵਪੂਰਨ ਰਹੇ ਹਨ ਅਤੇ ਉਨ੍ਹਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਲਾਹੇਵੰਦ ਰਹੇ ਹਨ | ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਅਤੇ ਡਾਇਰੈਕਟਰ, ਡਾ. ਕੀਰਤ ਸੰਧੂ ਚੀਮਾ ਜੋ ਬੱਚਿਆਂ ਦੇ ਸੰਪੂਰਨ ਵਿਕਾਸ ਦਾ ਦਿ੍ਸ਼ਟੀਕੋਣ ਸਾਂਝਾ ਕਰਦੇ ਹਨ, ਅਸਲ ਜੀਵਨ ਦੇ ਤਜ਼ਰਬਿਆਂ ਰਾਹੀਂ ਸਿੱਖਣ ਨੂੰ ਹੋਰ ਮਜ਼ਬੂਤ ਕਰਨ ਵਿਚ ਵਿਸ਼ਵਾਸ ਰੱਖਦੇ ਹਨ | ਸਾਹਿਲਜੀਤ ਸਿੰਘ ਸੰਧੂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਨਾ ਸਿਰਫ਼ ਬਹੁਤ ਸਾਰੇ ਹੁਨਰ ਪ੍ਰਦਾਨ ਕਰਦੇ ਹਨ, ਬਲਕਿ ਬੱਚਿਆਂ ਦੇ ਵਿਕਾਸ ਲਈ ਬਹੁਤ ਜ਼ਰੂਰੀ ਮੌਕਿਆਂ ਨੂੰ ਪ੍ਰਦਾਨ ਕਰਵਾਉਂਦੇ ਹਨ | ਡਾ. ਕੀਰਤ ਸੰਧੂ ਚੀਮਾ, ਜੋ ਇਸ ਗੱਲ 'ਤੇ ਦਿ੍ੜ ਵਿਸ਼ਵਾਸ ਰੱਖਦੇ ਹਨ ਕਿ ਯਾਤਰਾ ਨਾ ਸਿਰਫ਼ ਬੱਚਿਆਂ ਵਿਚ ਆਤਮ ਵਿਸ਼ਵਾਸ ਪੈਦਾ ਕਰਦੀ ਹੈ, ਸਗੋਂ ਅਸਲ ਜੀਵਨ ਦੀ ਸਿੱਖਿਆ ਦੇ ਦਰਵਾਜ਼ੇ ਖੋਲ੍ਹਦੀ ਹੈ | ਉਨ੍ਹਾਂ ਨੇ ਇਹ ਕਹਿ ਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਕਿ ਉਹ ਅਜਿਹੇ ਤਾਜ਼ਗੀ ਭਰੇ ਤਜ਼ਰਬਿਆਂ ਰਾਹੀਂ ਬੱਚਿਆਂ ਨੂੰ ਵਿਕਸਿਤ ਅਤੇ ਵਧਦੇ ਦੇਖਣ ਦੇ ਸਮਰਥਕ ਹਨ |
0 More Answers