ਰਿਵਾਲਸਰ ਤੇ ਮੰਡੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਿਵਾਲਸਰ ਵਿਸਾਖੀ ਦੇ ਮੇਲੇ ਤੇ ਇੱਕ ਮਹਿਨਾ ਗੁਰਸਿੱਖੀ ਦਾ ਪ੍ਰਚਾਰ ਕੀਤਾ। ਇਸ ਤੋਂ ਉਪਰੰਤ ਗੁਰੂ ਜੀ ਮੁੜ ਆਨੰਦਪੁਰ ਸਾਹਿਬ ਜਾਣਾ ਚਾਹੁੰਦੇ ਸਨ। ਸਵੇਰ ਨੂੰ ਮੰਡੀ ਦਾ ਰਾਜਾ ਸਿੱਧਸੈਣ ਅਪਣੇ ਪ੍ਰਵਾਰ, ਪੁਤਰਾਂ ਅਤੇ ਕੁਛ ਕਰਮਚਾਰੀਆਂ ਨਾਲ ਸੋਨੇ ਚਾਂਦੀ ਨਾਲ ਸ਼ਿੰਗਾਰੀ ਪਾਲਕੀ ਲੈਕੇ ਰਿਵਾਲਸਰ ਪੰਹੁਚਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾ ਤੇ ਨਮਸ਼ਕਾਰ ਕਰਕੇ ਬੇਨਤੀ ਕੀਤੀ ਕਿ ਮਹਾਰਾਜ ਜੀ ਆਪ ਜੀ ਮੰਡੀ ਵਿੱਚ ਚਰਣ ਪਾਉ ਜੀ। ਇਤਨੀ ਨਿਮਰਤਾ, ਪਿਆਰ, ਸਤਿਕਾਰ ਭਾਵਨਾ ਵੇਖ ਕੇ ਗੁਰੂ ਜੀ ਨੇ ਆਪਣੇ ਮੁਖਾਰਬਿੰਦ ਤੋਂ ਫੁਰਮਾਇਆ- . ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮੁ ਕੀਉ ਤਿਨ ਹੀ ਪ੍ਰਭੁ ਪਾਇਉ ॥ ਗੁਰੂ ਮਹਾਰਾਜ ਜੀ ਨੇ ਮੰਡੀ ਜਾਣ ਵਾਸਤੇ ਸਿੰਘਾਂ ਨੂੰ ਹੁਕਮ ਕੀਤਾ। ਮਹਾਰਾਜ ਜੀ ਦੇ ਨਾਲ ਪੰਜ ਪਿਆਰੇ, ਚਾਰੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ, ਗੁਰੂ ਕੇ ਮਹਿਲ ਅਤੇ ਪੰਜ ਸੌ ਸਿੰਘਾਂ ਦਾ ਜੱਥਾ ਸੀ। ਹੁਕਮ ਸੁਣ ਤਿਆਰੀ ਕੀਤੀ ਗਈ। ਘੋੜਿਆਂ ਉੱਤੇ ਫੌਜਾਂ ਸਵਾਰ ਹੋਈਆਂ, ਨਗਾਰਾ ਵਜਿਆ, ਪਹਾੜੀਆਂ ਗੂੰਜ ਉਠੀਆਂ। ਰਾਜੇ ਮਹਾਰਾਜੇ ਹੈਰਾਨ ਹੋ ਗਏ। ਸਿੰਘਾਂ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਬੁਲਾਏ। ਰਾਜਾ ਸਿੱਧ ਸੈਣ ਨੇ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕੀਤੀ ਜੀ ਆਪ ਪਾਲਕੀ ਵਿੱਚ ਬੈਠੇ ਜੀ । ਗੁਰੂ ਮਹਾਰਾਜ ਪਾਲਕੀ ਵਿੱਚ ਬੈਠੇ ਅਤੇ ਰਾਜੇ, ਉਸ ਦੇ ਤਿੰਨ ਪੁਤਰਾਂ ਅਤੇ ਹੋਰ ਪ੍ਰੇਮੀਆਂ ਨੇ ਗੁਰੂ ਮਹਾਰਾਜ ਨੂੰ ਨਮਸਕਾਰਾਂ ਕੀਤੀਆਂ। ਰਾਜਾ ਅਤੇ ਉਸ ਦੇ ਪੁੱਤਰਾਂ ਨੇ ਪਾਲਕੀ ਨੂੰ ਆਪ ਮੋਢਿਆਂ ਉੱਤੇ ਚੁੱਕਿਆ ਅਤੇ ਸਤਿਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਚਾਲੇ ਪਾਏ। ਰਾਜੇ ਤੇ ਉਸ ਦੇ ਪੁੱਤਰਾਂ ਦੇ ਮੋਢਿਆਂ ਤੋਂ ਪਾਲਕੀ ਢੇਡ ਗਿੱਠ ਉਪਰ-ਉਪਰ ਸਫਰ ਕਰਦੇ ਹੋਏ । ਮੰਡੀ ਪਹੁੰਚੀ। ਰਾਜ ਮਹਿਲਾਂ ਵਿੱਚ ਉਤਾਰਾ ਕਰਵਾਇਆ ਗਿਆ ਅਤੇ ਗੁਰੂ ਸਾਹਿਬ ਜੀ ਨੇ ਦੋ ਦਿਨ ਰਾਜ ਮਹਿਲਾ ਵਿੱਚ ਵਿਸ਼ਰਾਮ ਕੀਤਾ। ਉਸ ਅਸਥਾਨ ਦਾ ਨਾਮ ਦਮਦਮਾ ਸਾਹਿਬ ਰਖਿਆ ਗਇਆ। ਉਹ ਅਸਥਾਨ ਰਾਜ ਮਹਿਲ ਵਿੱਚ ਅੱਜ ਵੀ ਸਥਾਪਿਤ ਹੈ। ਗੁਰੂ ਜੀ ਨੇ ਇਸ ਤੋਂ ਉਪਰੰਤ ਮੰਡੀ ਦੇ ਚਾਰੇ ਪਾਸੇ ਘੁੰਮਣਾ ਕੀਤਾ ਅਤੇ ਮਹੱਲਾ ਪਡੱਲ ਪੁਰਬ ਦੇ ਚੜ੍ਹਦੇ ਪਾਸੇ ਸਿੰਘਾਂ ਸਮੇਤ ਡੇਰਾ ਕੀਤਾ। ਇਸ ਅਸਥਾਨ ਤੇ ਗੁਰੂ ਮਹਾਰਾਜ ਜੀ ਨੇ 6 ਮਹੀਨ 18 ਦਿਨ ਵਿਸ਼ਰਾਮ ਕੀਤਾ। ਇਸ ਸਮੇਂ ਦੌਰਾਣ ਗੁਰੂ ਜੀ ਨੇ ਜੀ ਨੇ ਕਈ ਬਖਸ਼ੀਸਾ ਕੀਤੀਆਂ। ਇਲਾਕੇ ਦੇ ਇਰਦ-ਗਿਰਦ ਗੁਰੂ ਜੀ ਚਰਣ ਪਾਉਦੇਂ ਰਹੇ। ਕਈਆ ਜੀਵਾ ਦਾ ਉਧਾਰ ਕੀਤਾ, ਗੁਰ ਸਿੱਖੀ ਦਾ ਪ੍ਰਚਾਰ ਕੀਤਾ। ਇਨੇ ਸਮੇ ਤੋਂ ਬਾਅਦ ਗੁਰੂ ਜੀ ਵਾਪਿਸ ਸ੍ਰੀ ਅਨੰਦਪੁਰ ਸਾਹਿਬ ਜਾਣਾ ਚਾਹੁੰਦੇ ਸਨ ਤਾਂ ਇਕ ਸ਼ਰਦਾਲੂ ਨੇ ਇਕ ਰਫਲ ਭੇਟਾ ਕੀਤੀ। ਗੁਰੂ ਜੀ ਰਾਜੇ ਦੇ ਦਿਲ ਦੀ ਭਾਵਨਾ ਨੂੰ ਜਾਣਦੇ ਸੀ, ਤਾਂ ਗੁਰੂ ਜੀ ਨੇ ਰਫਲ ਚਲੌਣ ਵਾਸਤੇ ਬਿਆਸ ਦਰਿਆ ਵਿੱਚ ਮਿੱਟੀ ਦੀ ਹਾਂਡੀ ਛੱਡੀ ਅਤੇ ਨਿਸ਼ਾਨਾਂ ਲੋਣ ਲੱਗੇ। ਰਾਜਾ ਸਿੱਧ ਸੈਣ ਨੇ ਬੇਨਤੀ ਕੀਤੀ ਮਹਾਰਾਜ ਜੀ ਆਪ ਦੇ ਜਾਣ ਤੋਂ ਬਾਦ ਮੇਰਾ ਕੀ ਬਣੇਗਾ? ਮੇਰੇ ਉੱਤੇ ਔਰੰਗਜੇਬ ਜ਼ੁਲਮ ਕਰੇਗਾ। ਗੁਰੂ ਜੀ ਨੇ ਰਫਲ ਦਾ ਨਿਸ਼ਾਨਾ ਹਾਂਡੀ (ਮਿਟੀ ਦਾ ਭਾਂਡਾ) ਤੇ ਲਾਇਆ। ਹਾਂਡੀ ਟੁੱਟੀ ਨਹੀਂ, ਘੁਮਦੀ ਹੋਈ ਪਾਣੀ ਵਿੱਚ ਉਲਟ ਗਈ ਤਾਂ ਗੁਰੂ ਜੀ ਨੇ ਇਹ ਵਰ ਬਖਸ਼ਿਸ ਕੀਤਾ - "ਰਾਜਾ ਜੈਸੇ ਬਚੀ ਹੈ ਹਾਂਡੀ ਤੈਸੇ ਬਚੇਗੀ ਤੇਰੀ ਮਾਂਡੀ ਜੋ ਮਾਂਡੀ ਕੋ ਲੁਟੇਗੇ ਅਸਮਾਨੀ ਗੋਲੇ ਛੁਟੇਗੇ॥ | ਇਹ ਵਰ ਗੁਰੂ ਜੀ ਨੇ ਰਾਜਾ ਸਿੱਧ ਸੈਣ ਨੂੰ ਬਖਸ਼ਿਆ ਸੀ। ਇਥੇ ਗੁਰੂ ਜੀ ਦੀਆਂ ਪੰਜ ਨਿਸ਼ਾਨੀਆਂ ਅਜ ਵੀ ਗੁਰਦੁਆਰਾ ਸਾਹਿਬ ਵਿਖੇ ਮੋਜੂਦ ਹਨ। ਮਹਾਨ ਕੋਸ਼ ਦੇ ਮੁਤਾਬਕ ਪੰਨਾ 761 1- ਰਬਾਬ ਸਾਹਿਬ (ਲੰਬਾਈ 4-ਫੁਟ), 2- ਰਾਇਫਲ (ਵਜਨ 18 ਕਿਲੋ, ਲੰਬਾਈ 7 ਫੁੱਟ 4 ਇੰਚ), 3- ਬਰੂਦ । ਦੀ ਕੁੱਪੀ, 4- ਤਲਾਈ ਸਾਹਿਬ, 5-ਪਲੰਗ ਸਾਹਿਬ (ਲੰਬਾਈ 6 ਫੁਟ-2 ਇੰਚ, ਚੋੜਾਈ 3 ਫੁਟ 10 ਇੰਚ, ਉਚਾਈ 2 ਫੁਟ)
0 More Answers